Here you will find all love shayari in punjabi,Love Shayari in Punjabi Language,Love Shayari for Girlfriend, Love Shayari for Boyfriend, love Shayari for Husband.
![]() |
| Punjabi love Shayari |
Punjabi Love Shayari
ਮੇਰਾ ਏ ਮਾਹੀਆਂ
ਮੇਰਾ ਏ ਮਾਹੀਆ ਤੂੰ, ਤੈਨੂੰ ਹੱਦੋਂ ਵੱਧ ਕੇ ਚਾਹਵਾਂ,,
ਤੂੰ ਕੋਲ ਹੋਵੇ ਤਾਂ ਹੱਸਾਂ ਮੈਂ, ਤੂੰ ਦੂਰ ਜਾਵੇ ਤਾਂ ਮਰ ਜਾਵਾਂ..
ਪਿਆਰ ਨਾ ਮੁੱਕੇ
ਉਮੀਦ ਏ ਜ਼ਿੰਦਗੀ ਤੇਰੇ ਤੋਂ,
ਇਤਬਾਰ ਨਾ ਟੁੱਟੇ ,,
ਉਹ ਮਿਲੇ ਜਾਂ ਨਾ ਮਿਲੇ ਮੈਨੂੰ,
ਪਰ ਸਾਡਾ ਪਿਆਰ ਨਾ ਮੁੱਕੇ..
Punjabi love Shayari for Girlfriend
ਵੱਖ ਹੋਣ ਤੋਂ ਪਹਿਲਾਂ
ਵੱਖ ਹੋਣ ਤੋਂ ਪਹਿਲਾਂ ਜਿੱਥੇ ਨਿੱਤ ਆਪਾਂ ਮਿਲਦੇ ਹੁੰਦੇ ਸੀ,
ਆਜਾ ਫਿਰ ਮਿਲੀਏ ਉਹਨਾਂ ਸੁੰਨੀਆਂ ਥਾਵਾਂ ਤੇ,,
ਜਿੱਥੇ ਆਪਾਂ ਚੁੱਪ ਹੋਕੇ ਨਿੱਤ ਹਾਲ ਵਟਾਉਦੇਂ ਦਿਲ ਦੇ ਸੀ,
ਆਜਾ ਫਿਰ ਤੁਰੀਏ ਪੋਲੇ ਪੈਰੀ ਉਨ੍ਹਾਂ ਰਾਹਵਾਂ ਤੇ,,
ਤੂੰ ਤੇ ਮੈਂ ਦੋ ਤਾਜਾ ਫੁੱਲ ਬਣਕੇ ਜਿੱਥੇ ਨਿੱਤ ਖਿੱਲਦੇ ਹੁੰਦੇ ਸੀ,
ਆਜਾ ਫਿਰ ਹੱਥ ਫੜ ਬਹੀਏ ਹੇਠਾਂ ਉਹਨਾਂ ਰੁੱਖਾਂ ਦੀਆਂ ਛਾਵਾਂ ਦੇ..
ਬੜੀ ਉਦਾਸ ਆ ਜ਼ਿੰਦਗੀ..
ਅਧੂਰੇ ਮਿਲਣ ਦੀ ਆਸ ਆ ਜ਼ਿੰਦਗੀ,ਸੁੱਖ ਦੁੱਖ ਦਾ ਅਹਿਸਾਸ ਆ ਜ਼ਿੰਦਗੀ,
ਫ਼ੁਰਸਤ ਮਿਲੇ ਤਾਂ ਖ਼ਾਬਾਂ ਵਿਚ ਆਇਆ ਕਰ,
ਤੇਰੇ ਬਿਨਾਂ ਬੜੀ ਉਦਾਸ ਆ ਜ਼ਿੰਦਗੀ..
ਨੋਟ:- ਇਹ ਸਾਰੀਆਂ ਲਿਖਤਾਂ ਮੇਰੀਆ ਆਪਣੀ ਹਨ। ਉਮੀਦ ਹੈ ਤੁਹਾਨੂੰ ਪਸੰਦ ਆਇਆਂ ਹੋਣਗੀਆਂ। ਆਪਣੇ ਸੁਝਾਅ Comments ਕਰ ਕੇ ਜ਼ਰੂਰ ਦੱਸਿਓ।
0 Response to "Love shayari in punjabi"
Post a Comment